बुधवार, 11 दिसंबर 2013

Mandeep Kaur Khalsa in Doraha (+प्लेलिस्ट)


ਦੋਰਾਹਾ (ਲੁਧਿਆਣਾ): ਇਲਾਕਾ ਸ਼ਹਿਰ ਦਾ ਹੋਵੇ  ਜਾਂ ਪਿੰਡ ਦਾ, ਛੋਟਾ ਹੋਵੇ ਜਾਂ ਵੱਡਾ---ਬੀਬੀ ਮਨਦੀਪ ਕੌਰ ਹਰ ਉਸ ਥਾਂ ਤੇ ਪਹੁੰਚ ਜਾਂਦੇ ਹਨ ਜਿੱਥੇ ਉਹਨਾਂ ਨੂੰ ਕੋਈ ਵੀ ਪਿਆਰ ਅਤੇ ਸ਼ਰਧਾ ਨਾਲ ਬੁਲਾ ਲਵੇ। ਅੱਜ ਦੇ ਕਾਰੋਬਾਰੀ ਯੁਗ ਵਿੱਚ ਭੇਟਾ ਤੋਂ ਉੱਪਰ ਉਠ  ਕੇ ਸੰਗਤਾਂ ਨੂੰ ਕੇਵਲ ਗੁਰੂ ਦੇ ਲੜ ਲਾਉਣ ਵਾਲੇ ਮਿਸ਼ਨ ਨੂੰ ਸਾਹਮਣੇ ਰੱਖ ਕੇ ਕੀਰਤਨ ਕਰਦੇ ਹਨ। ਅਠ ਦਸੰਬਰ 2013 ਨੂੰ ਉਹਨਾਂ ਦੋਰਾਹਾ ਵਿਖੇ ਇੱਕ ਪ੍ਰੋਗ੍ਰਾਮ ਵਿੱਚ ਕੀਰਤਨ ਕੀਤਾ। ਸੰਗਤਾਂ ਮਸਤ ਸਨ। ਇੱਕ ਰੂਹਾਨੀ ਮਸਤੀ ਸਾਰੇ ਪਾਸੇ ਛਾਈ ਹੋਈ ਸੀ ਪਰ ਉਹਨਾਂ ਸਮੇਂ ਦੀ ਬੰਦਿਸ਼ ਦਾ ਸਨਮਾਨ ਕਰਦਿਆਂ ਥੋਹੜੇ ਜਹੇ ਸਮੇਂ ਵਿੱਚ ਹੀ ਅੰਮ੍ਰਿਤ ਵਰਖਾ ਕੀਤੀ। ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਗੁਰਬਾਣੀ ਸਿਰਫ ਗਾਉਣ ਸੁਨਣ ਤੱਕ ਹੀ ਨਹੀਂ ਬਲਕਿ ਜਿੰਦਗੀ ਵਿੱਚ ਉਤਾਰਨ ਨਾਲ ਕੁਝ ਮਿਲਦਾ ਹੈ। ਸਿੱਖੀ ਕਮਾਉਣੀ ਪੈਂਦੀ ਹੈ। --ਰੈਕਟਰ ਕਥੂਰੀਆ (ਪੰਜਾਬ ਸਕਰੀਨ)

कोई टिप्पणी नहीं:

एक टिप्पणी भेजें